Topic

user Ranbeer singh raja

08.10.2024 05:46 AM

ਇਕਾਈ ਬਣਾਉਣ ਦੇ ਸਬੰਧ ਵਿੱਚ

ਮੈਂ ਬਾਈ ਦੀਪ ਸਿੱਧੂ ਤੋਂ ਲੇਕੇ ਹੁਣ ਤੱਕ ਵਾਰਿਸ ਪੰਜਾਬ ਦੀ ਜਥੇਬੰਦੀ ਨਾਲ ਜੁੜਿਆ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮੈਂ ਸੰਗਤ ਵੀ ਕੀਤੀ ਆ ਅਤੇ ਜਦੋਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਜੇਲ੍ਹ ਵਿੱਚ ਗਏ ਹਨ ਉਸ ਤੋਂ ਬਾਅਦ ਮੈਂ ਪਰਿਵਾਰ ਦੇ ਸਪੰਰਕ ਵਿੱਚ ਵੀ ਹਾਂ ਤੁਸੀਂ ਵਧਾਈ ਦੇ ਪਾਤਰ ਹੋ ਕੀ ਤੁਸੀਂ ਰਾਜਨੀਤਕ ਪਾਰਟੀ ਬਣਾ ਰਹੇ ਹੋ ਪਰ ਇਸ ਟਾਇਮ ਸਾਨੂੰ ਹਰ ਇੱਕ ਹਲਕੇ ਵਿੱਚ ਇਕ ਟੀਮ ਬਣਾਉਣੀ ਚਾਹੀਦੀ ਆ ਜਿਹੜੀ ਹਰ ਇੱਕ ਪਿੰਡ ਵਿੱਚ ਆਪਣੀ ਪਾਰਟੀ ਦੀ ਇਕਾਈ ਬਣਾ ਸਕੇ ਸਾਨੂੰ ਹਰ ਇੱਕ ਪਿੰਡ ਦੇ ਲੋਕਾਂ ਨਾਲ ਜੁੜਨਾ ਚਾਹੀਦਾ ਹੈ ਜਿਹੜੇ ਪੰਥ ਪ੍ਰਤੀ ਤਤਪਰ ਹਨ ਇੱਕ ਹੋਰ ਬੇਨਤੀ ਆ ਕਿ ਪਾਰਟੀ ਵਿੱਚ ਚੰਗੇ ਤੇ ਸਾਫ਼ ਸੁਥਰੇ ਅਕਸ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾਵੇ ਜੋ ਪੰਥ ਨੂੰ ਚੜਦੀ ਕਲਾ ਵਾਲੇ ਪਾਸੇ ਲਿਜਾਣ ਬੇਨਤੀਆ ਤਾਂ ਬਹੁਤ ਹਨ ਬਾਕੀ ਮਿਲ ਕੇ ਵਿਚਾਰ ਕਰਦਾ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ


Comment Area

Recent Comments ::