ਨਸ਼ਿਆਂ ਮੁਕਤ ਪੰਜਾਬ, ਤੇ ਆਪਣੇ ਅਧਿਕਾਰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਮੈਂ ਰਣਜੀਤ ਸਿੰਘ ਵਾਸੀ ਪਿੰਡ ਮੋਰਾਂਵਾਲੀ ਜ਼ਿਲ੍ਹਾ ਫ਼ਰੀਦਕੋਟ ਦਾ ਰਹਿਣ ਵਾਲਾ ਹਾਂ। ਮੈਂ ਨਸ਼ਿਆਂ ਦੇ ਬਾਰੇ ਗੱਲ ਕਰਦਾ ਕੇ ਪੰਜਾਬ ਚ ਨਸ਼ਾ ਕਿਨਾਂ ਵਧ ਗਿਆ ਇਸ ਬਾਰੇ ਸਰਕਾਰ ਕੋਇ ਗੱਲ ਨਹੀਂ ਕਰਦੀ ਵੋਟਾਂ ਤੋਂ ਪਹਿਲਾਂ ਬੜੇ ਵਾਅਦੇ ਕੀਤੇ ਜਾਂਦੇ ਹਨ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਤੇ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਭੁੱਲ ਜਾਂਦੇ ਨੇ। ਕੋਈ ਨਸ਼ਿਆਂ ਦੀ ਗੱਲ ਹੀ ਨਹੀਂ ਕਰਦਾ। ਤੇ ਜਦ ਕੋਈ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਉਸ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਜਾਂ ਜੇਲ੍ਹਾ ਚਂ ਬੰਦ ਕਰ ਦਿੱਤਾ ਜਾਂਦਾ।ਸੋ ਸਮਝ ਹੀ ਗਏ ਹੋਵੋਗੇ ਕਿ ਮੈਂ ਕਿਸ ਦੀ ਗੱਲ ਕਰਦਾ। ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦੀ ਇਹ ਕਹਿਕੇ ਕੇ ਸਾਨੂੰ ਇਹਨਾਂ ਤੋਂ ਖਤਰਾ ਹੋ ਪੁਛਿਆ ਜਾਵੇ ਕਿ ਇਹਨਾਂ ਨੂੰ ਕੀ ਖਤਰਾ। ਇਹ ਹੀ ਖਤਰਾ ਕਿ ਦੇ ਨਸ਼ੇ ਬੰਦ ਹੋ ਗਏ ਤਾਂ ਸਾਡੀ ਕਮਾਈ ਬੰਦ ਹੋਜੂ ਇਹਨਾਂ ਦੇ ਕਰ ਕੇ ਪੰਜਾਬ ਚ ਕਿਨਾਂ ਨਸ਼ਾ ਵਿਕਦਾ ਜਿਸ ਕਰਕੇ ਕਿੰਨੇ ਘਰਾਂ ਦੇ ਚਿਰਾਗ ਬੁਝ ਗਏ ਘਰਾਂ ਦਾ ਸਮਾਣ ਚੁੱਕ ਕੇ ਵੇਚ ਦਿੰਦੇ ਘਰ ਚ ਕੁੱਝ ਨਹੀਂ ਮਿਲਦਾ ਫਿਰ ਬਾਹਰ ਚੋਰੀਆਂ ਕਰਦੇ ਆਂ ਲੁਟਾਂ ਖੋਹਾਂ ਕਰਦੇ ਨੇ ਤੇ ਲੁਟ ਖੋਹ ਕਰਦੇ ਸਮੇਂ ਕਿੰਨੇ ਲੋਕਾਂ ਨੂੰ ਜਾਨਾਂ ਤੋਂ ਹੱਥ ਧੋਣੇ ਪਏ ਇਸ ਨਸ਼ੇ ਕਰਨ। ਸੋ ਆਓ ਆਪਾਂ ਮਿਲ ਕੇ ਪੰਜਾਬ ਨੂੰ ਬਚਾਇਏ ਮਿਲ ਕੇ ਨਸ਼ਿਆਂ ਵਿਰੁੱਧ ਆਵਾਜ਼ ਉਠਾਈਏ ।
ਦੂਸਰੀ ਗੱਲ ਜੇ ਕਰਾਂ ਪੰਜਾਬੀਆਂ ਦੇ ਅਧਿਕਾਰ ਦੀ ਕਿੰਨੇ ਬੱਚੇ ਨੌਕਰੀ ਨਾ ਮਿਲਣ ਕਾਰਨ
ਵਿਦੇਸ਼ਾਂ ਚ ਜਾਂਦੇ ਨੇ, ਸੋ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਕਮ ਮਿਲਣੇ ਚਾਹੀਦੇ ਹਨ
ਹੁਣ ਦੀ ਗੱਲ ਜੇ ਕਰਾਂ ਪੰਜਾਬ ਚ ਪਚਾਇਤੀ ਚੋਣਾਂ ਦੀ । ਪੰਜਾਬ ਚ ਕਿੰਨੇ ਪਿੰਡਾਂ ਚ ਵਿਦੇਸ਼ੀਂ ਪੰਚ, ਸਰਪੰਚ ਉਠ ਰਹੇ ਆ ਕਿ ਹੁਣ ਪੰਜਾਬ ਦੇ ਲੋਕਾਂ ਚ ਇਹ ਵੀ ਖ਼ਤਮ ਹੋ ਗਿਆ ਕੇੳਹ
ਸਰਪੰਚੀ ਨਹੀਂ ਕਰ ਸਕਦੇ। ਇਹ ਸਭ ਕੁੱਝ ਕਿਨਾਂ ਕਰ ਕੇ ਹੋਇਆ ਇਹ ਸਰਕਾਰਾ ਕਰਕੇ
ਸੋ ਆਓ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਬਚਾਇਏ ਤੇ ਆਪਣੇ ਅਧਿਕਾਰਾਂ ਦੀ ਗੱਲ ਕਰੀਏ।
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ